04/07/2026
ਦਿਲਜੀਤ ਦੋਸਾਂਝ ਦੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਫਿਲਮ Panjab 95 ਬਦਲੇ ਹੋਏ ਨਾਮ Satluj ਹੇਠ ਰਿਲੀਜ਼ ਕਰ ਦਿੱਤੀ ਗਈ ਹੈ ਜੋਂ ਸਿਰਫ OTT ਪਲੇਟਫਾਰਮ ਤੇ ਹੀ ਵੇਖੀ ਜਾ ਸਕਦੀ ਹੈ.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। 🙏
ਆਖ਼ਿਰਕਾਰ ਅੱਜ, ਜਦੋਂ ਸਾਡੀ ਫ਼ਿਲਮ 'ਸਤਲੁਜ' ਰਿਲੀਜ਼ ਹੋ ਗਈ ਹੈ, ਮੈਂ ਤੁਹਾਡਾ ਸਭ ਸ਼ੁਭਚਿੰਤਕਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਆਪਣੀਆਂ ਅਰਦਾਸਾਂ ਅਤੇ ਪਿਆਰ ਨਾਲ ਸਾਡਾ ਹੁਣ ਤੱਕ ਸਾਥ ਦਿੱਤਾ। ਇਹ ਫ਼ਿਲਮ ਜਿੰਨੀ ਸਾਡੀ ਹੈ, ਓਨੀ ਹੀ ਤੁਹਾਡੀ ਵੀ ਹੈ।
ਇੱਕ ਟੀਮ ਵਜੋਂ ਅਸੀਂ ਵਾਹਿਗੁਰੂ ਦੇ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਆਪਣੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ 'ਤੇ ਡਟੇ ਰਹਿਣ ਦੀ ਤਾਕਤ ਦਿੱਤੀ, ਅਤੇ ਇਸ ਸਫ਼ਰ ਨੂੰ ਅੰਤ ਤੱਕ ਲੈ ਜਾਣ ਦਾ ਹੌਂਸਲਾ ਤੇ ਸਬਰ ਬਖ਼ਸ਼ਿਆ।
ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦਾ ਜੀਵਨ ਹਮੇਸ਼ਾ ਹੀ ਨਿਸ਼ਕਾਮ ਸੇਵਾ ਅਤੇ ਪ੍ਰੇਰਣਾ ਦਾ ਸਰੋਤ ਰਿਹਾ ਹੈ। ਉਨ੍ਹਾਂ ਦੀਆਂ ਅਸੀਸਾਂ ਦਾ ਇਸ ਫ਼ਿਲਮ ਦੇ ਬਣਨ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਤੱਕ ਵੱਡਮੁੱਲਾ ਸਹਾਰਾ ਰਿਹਾ ਹੈ।
ਇਹ ਉਨ੍ਹਾਂ ਦੀ ਕਹਾਣੀ ਹੈ।
ਇਹ ਉਨ੍ਹਾਂ ਦੀ ਇਨਸਾਫ਼ ਲਈ ਲੜੀ ਲੜਾਈ ਦੀ ਕਹਾਣੀ ਹੈ।
ਸਾਨੂੰ ਫ਼ਿਲਮ ਦਾ ਪਹਿਲਾਂ ਵਾਲਾ ਟਾਈਟਲ ਨਹੀਂ ਮਿਲ ਸਕਿਆ। ਹੁਣ ਇਸ ਫ਼ਿਲਮ ਦਾ ਨਾਮ 'ਸਤਲੁਜ' ਹੈ।
ਇਹ ਉਹੀ ਪੂਰੀ ਫ਼ਿਲਮ ਹੈ, ਬਿਨਾਂ ਕਿਸੇ ਕੱਟ ਜਾਂ ਸਮਝੌਤੇ ਦੇ, ਜਿਵੇਂ ਅਸੀਂ ਹਮੇਸ਼ਾ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਸੀ। ਇਹ ਦਿਲਜੀਤ ਭਾਅਜੀ, ਸਾਡੇ ਨਿਰਮਾਤਾਵਾਂ ਅਤੇ ਉਨ੍ਹਾਂ ਦੀ ਫ਼ਿਲਮ ਦੇ ਅਸਲੀ ਰੂਪ ਨੂੰ ਕਾਇਮ ਰੱਖਣ ਦੀ ਦ੍ਰਿੜ ਇੱਛਾ ਤੋਂ ਬਿਨਾਂ ਨਹੀਂ ਸੀ ਹੋ ਸਕਦਾ| ਜਿਵੇਂ ਦਿਲਜੀਤ ਭਾਅਜੀ ਅਤੇ ਮੈਂ ਤੁਹਾਡੇ ਸਭਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਫ਼ਿਲਮ ਨੂੰ ਓਵੇਂ ਹੀ ਰਿਲੀਜ਼ ਕਰਾਂਗੇ ਜਿਵੇਂ ਅਸੀਂ ਬਣਾਈ ਸੀ, ਕੋਈ ਸਮਝੌਤਾ ਨਹੀਂ ਕਰਾਂਗੇ। ਵਾਹਿਗੁਰੂ ਦੀ ਮਿਹਰ ਨਾਲ ਅਜਿਹਾ ਕੁਝ ਕਰਨ ਦੀ ਲੋੜ ਨਹੀਂ ਪਈ।
ਤੁਹਾਡੀਆਂ ਅਰਦਾਸਾਂ, ਪਿਆਰ ਅਤੇ ਸਾਥ ਲਈ ਇੱਕ ਵਾਰ ਫਿਰ ਦਿਲੋਂ ਧੰਨਵਾਦ।
ਵਾਹਿਗੁਰੂ ਮਿਹਰ ਕਰੇ। 🙏 Honey Trehan