FILMS STARZ

FILMS STARZ I LOVE MY WORK

FILMS STARZ "मैं वापस आऊँगा" ने अटारी बॉर्डर पर रचा इतिहासए.आर. रहमान और इम्तियाज़ अली ने भारत के वीर जवानों को दी भावुक...
07/06/2026

FILMS STARZ
"मैं वापस आऊँगा" ने अटारी बॉर्डर पर रचा इतिहास

ए.आर. रहमान और इम्तियाज़ अली ने भारत के वीर जवानों को दी भावुक श्रद्धांजलि

अमृतसर ( सविंदर सिंह ) "मैं वापस आऊँगा" ने आज इतिहास रच दिया, जब फिल्म के संगीतकार, पद्म भूषण सम्मानित, ऑस्कर और ग्रैमी पुरस्कार विजेता ए.आर. रहमान ने प्रतिष्ठित अटारी बॉर्डर पोस्ट पर अपनी पहली लाइव प्रस्तुति दी और सीमा सुरक्षा बल (बीएसएफ) के बहादुर जवानों को श्रद्धांजलि अर्पित की।

प्रसिद्ध बीटिंग रिट्रीट समारोह के दौरान आयोजित 'जय हो- ए म्यूज़िकल सैल्यूट टू द ब्रेवहार्ट्स' में हज़ारों दर्शक जेसीपी स्टेडियम में देशभक्ति, आभार और राष्ट्र भावना का जश्न मनाने के लिए एकत्र हुए। पूरे माहौल में जोश और उत्साह था और भावनाएँ चरम पर थीं। स्टेडियम तालियों और जयकारों की गूँज से भर उठा और गर्व की गहरी भावना ने इसे एक ऐतिहासिक आयोजन बना दिया, जिसे आने वाले वर्षों तक याद रखा जाएगा।

यह तथ्य कि यह प्रस्तुति प्रतिष्ठित अटारी बॉर्डर पर हुई, फिल्म के लिए भी विशेष महत्व रखता है। "मैं वापस आऊँगा" प्यार और बिछड़न की कहानी है, जो भारत विभाजन की पृष्ठभूमि पर आधारित है, जिसे भारतीय उपमहाद्वीप का सबसे बड़ा पलायन माना जाता है। यह फिल्म लगभग पूरी तरह उस दौर के लोगों की कहानियों से प्रेरित है। और अब, दशकों बाद जब उस दर्द से जुड़ी तमाम बातें कही जा चुकी हैं, तब भी जो भावना बाकी रह जाती है, वह उस शुरुआती प्रेम की है जो इतना निजी था कि उसे साझा नहीं किया जा सका।

कार्यक्रम की शुरुआत इम्तियाज़ अली, बिरला स्टूडियोज़ की अनन्या बिड़ला, वेदांग रैना और विंडो सीट फिल्म्स के निर्माता मोहित चौधरी ने दर्शकों का स्वागत करते हुए और बीएसएफ के प्रति अपना आभार व्यक्त करते हुए की। फिल्म के निर्माताओं ने आगे अपनी जल्द रिलीज़ होने वाली म्यूज़िक एल्बम को भारतीय सशस्त्र बलों के सभी जवानों के साहस और बलिदान को समर्पित किया।

संगीतमय प्रस्तुति की शुरुआत ए.आर. रहमान की भावपूर्ण और प्रेरणादायक धुन चँदा सूरज लाखों तारे से हुई। इसके बाद कार्यक्रम मैं वापस आऊँगा की संगीतमय दुनिया में आगे बढ़ा, जहाँ फिल्म के गीतों की जोशीली प्रस्तुतियाँ दी गईं। मस्कारा को नीलांजना घोष और वेदांग रैना ने गाया, जबकि इश्क मस्ताना को अपनी विशिष्ट शैली के लिए पहचाने जाने वाले मोहित चौहान ने पूजा तिवारी, नरगिस और अन्य कलाकारों के साथ प्रस्तुत किया। कार्यक्रम का समापन ए.आर. रहमान की प्रतिष्ठित रचना माँ तुझे सलाम के साथ हुआ, जिसने पूरे माहौल में भावनाओं और देशभक्ति के रंग घोल दिए।

इस अवसर पर अपनी भावनाएँ व्यक्त करते हुए, इम्तियाज़ अली ने कहा, "यह वास्तव में एक अनूठा आयोजन है। जेसीपी स्टेडियम में अटारी गेट पर ए.आर. रहमान की प्रस्तुति हमारे राष्ट्रीय जज़्बे, सीमा पर तैनात हमारे वीर जवानों, बीएसएफ और भारतीय सेना के साथ-साथ उस एकता और प्रेम की भावना को समर्पित है, जो हम सभी को जोड़कर रखती है।

मैं स्वयं को सौभाग्यशाली मानता हूँ कि मैं इस टीम का हिस्सा हूँ और यह किसी जादू से कम नहीं है कि यह आयोजन मैं वापस आऊँगा के साथ जुड़ा है, जो सन् 1947 के विभाजन के दौरान बनी सीमाओं की पृष्ठभूमि से जन्मी एक फिल्म है। उस दौर में सिर्फ घर और ज़िंदगियाँ ही नहीं खोई गई थीं, बल्कि कई दिल भी टूट गए थे। हम प्रेम का संदेश लेकर आए हैं, क्योंकि अंततः प्रेम ही हमें संभालकर रखता है।"

"मैं वापस आऊँगा" इम्तियाज़ अली की प्रेम और विरह से सजी भावनात्मक दुनिया पर आधारित है। फिल्म में दिलजीत दोसांझ, नसीरुद्दीन शाह, शरवरी और वेदांग रैना अहम भूमिकाओं में नज़र आएँगे। फिल्म का संगीत ए.आर. रहमान ने तैयार किया है, जबकि इसके गीत इरशाद कामिल ने लिखे हैं। बिरला स्टूडियोज़ एवं अप्लॉज़ एंटरटेनमेंट और विंडो सीट फिल्म्स के मोहित चौधरी एवं शिबाशीष सरकार द्वारा निर्मित यह बिरला स्टूडियोज़ वर्ल्डवाइड रिलीज़ 12 जून, 2026 को सिनेमाघरों में रिलीज़ होगी। फिल्म का संगीत टिप्स म्यूज़िक पर उपलब्ध है।
Diljit Dosanjh Sawinder Savi Voice of India 24x7

FILMS STARZ "ਓਲਡ ਇਜ ਗੋਲਡ ਮਿਊਜ਼ਿਕਲ ਗਰੁੱਪ" ਅੰਮ੍ਰਿਤਸਰ ਵੱਲੋਂ ਪਹਿਲੇ ਪ੍ਰੋਗਰਾਮ ਦਾ ਅਗਾਜਜਲਦ ਹੀ "ਓਲਡ ਇਜ ਗੋਲਡ ਮਿਊਜ਼ਿਕਲ ਗਰੁੱਪ" ਦੇ ਸਹਿਯ...
26/04/2026

FILMS STARZ
"ਓਲਡ ਇਜ ਗੋਲਡ ਮਿਊਜ਼ਿਕਲ ਗਰੁੱਪ" ਅੰਮ੍ਰਿਤਸਰ ਵੱਲੋਂ ਪਹਿਲੇ ਪ੍ਰੋਗਰਾਮ ਦਾ ਅਗਾਜ

ਜਲਦ ਹੀ "ਓਲਡ ਇਜ ਗੋਲਡ ਮਿਊਜ਼ਿਕਲ ਗਰੁੱਪ" ਦੇ ਸਹਿਯੋਗ ਨਾਲ ਗਾਇਕੀ ਦੇ ਵੱਡੇ ਮੁਕਾਬਲੇ ਕਰਵਾਏ ਜਾਣਗੇ:ਇੰਜ.ਦਲਜੀਤ ਕੋਹਲੀ

ਅੰਮ੍ਰਿਤਸਰ( ਸਵਿੰਦਰ ਸਿੰਘ ) "ਓਲਡ ਇਜ ਗੋਲਡ ਮਿਊਜ਼ਿਕਲ ਗਰੁੱਪ ਅੰਮ੍ਰਿਤਸਰ" ਵੱਲੋਂ ਆਪਣੇ ਪਹਿਲੇ ਸੰਗੀਤਮਈ ਪ੍ਰੋਗਰਾਮ ਦਾ ਅਗਾਜ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਇਸ ਮੌਕੇ ਗਰੁੱਪ ਦੇ ਸਾਰੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਗਾਇਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਇਸ ਦੌਰਾਨ ਅੰਮ੍ਰਿਤਸਰ ਦੇ ਸਮਾਜ ਸੇਵਕ ਤੇ ਵਾਤਾਵਰਣ ਪ੍ਰੇਮੀ ਇੰਜੀਨੀਅਰ ਸਰਦਾਰ ਦਲਜੀਤ ਸਿੰਘ ਕੋਹਲੀ ਅਤੇ ਮਨਜੀਤ ਸਿੰਘ ਸੈਣੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਹਾਜ਼ਰੀ ਨਾਲ ਸਮਾਗਮ ਹੋਰ ਰੰਗੀਨ ਬਣ ਗਿਆ।

ਗਰੁੱਪ ਦੇ ਐਡਮਿਨ ਜਸਪਾਲ ਸਿੰਘ ਬੱਲ ਅਤੇ ਸੁਸ਼ੀਲ ਕੁਮਾਰ ਵੇਰਕਾ ਵੱਲੋਂ ਮੁੱਖ ਮਹਿਮਾਨ ਇੰਜ. ਦਲਜੀਤ ਸਿੰਘ ਕੋਹਲੀ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੰਗੀਤਮਈ ਸ਼ਾਮ ਦੇ ਵਿੱਚ ਫ਼ਿਲਮੀ ਪੱਤਰਕਾਰ ਸਵਿੰਦਰ ਸਿੰਘ ਸਾਵੀ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ!

ਇਸ ਮੌਕੇ ਇੰਜ. ਦਲਜੀਤ ਸਿੰਘ ਕੋਹਲੀ ਨੇ ਗਰੁੱਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਗੀਤ ਦੇ ਨਾਲ ਲੋਕਾਂ ਨੂੰ ਜੋੜਨਾ ਇਕ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਓਲਡ ਇਜ ਗੋਲਡ ਮਿਊਜ਼ਿਕਲ ਗਰੁੱਪ ਦੇ ਸਹਿਯੋਗ ਨਾਲ ਜਲਦ ਹੀ ਗਾਇਕੀ ਦੇ ਵੱਡੇ ਪੱਧਰ ‘ਤੇ ਮੁਕਾਬਲੇ ਕਰਵਾਏ ਜਾਣਗੇ, ਜਿੱਥੇ ਯੋਗ ਜੱਜਾਂ ਦੀ ਚੋਣ ਅਧੀਨ ਵਧੀਆ ਗਾਇਕਾਂ ਨੂੰ ਇਨਾਮ ਦਿੱਤੇ ਜਾਣਗੇ।

ਸਮਾਜ ਸੇਵਕ ਮਨਜੀਤ ਸਿੰਘ ਸੈਣੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਪ੍ਰੋਗਰਾਮ ਬਹੁਤ ਹੀ ਦਮਦਾਰ ਸੀ ਅਤੇ ਇਸ ਰਾਹੀਂ ਅੰਮ੍ਰਿਤਸਰ ਦੇ ਲੁਕੇ ਹੋਏ ਟੈਲੈਂਟ ਦਾ ਪਤਾ ਲੱਗਿਆ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਡੇ ਪੱਧਰ ‘ਤੇ ਕਰਵਾਉਣ ਦੀ ਜਰੂਰਤ ਹੈ ਤਾਂ ਜੋ ਹੋਰ ਵੀ ਨਵੇਂ ਕਲਾਕਾਰਾਂ ਨੂੰ ਮੰਚ ਮਿਲ ਸਕੇ।

ਇਸ ਸੰਗੀਤਮਈ ਸ਼ਾਮ ਨੂੰ ਹੋਰ ਰੌਣਕਮਈ ਬਣਾਉਣ ਲਈ ਗਾਇਕ ਹਰਜੀਤ ਸਿੰਘ, ਐਮ.ਐੱਸ ਵਾਲੀਆਂ, ਮਨਜੀਤ ਇੰਦਰ ਸਿੰਘ, ਅਮਰਜੀਤ ਬੱਬਲਾ, ਨਰਿੰਦਰ ਪੰਛੀ, ਸੁਰਜੀਤ, ਤਿਲਕ ਰਾਜ ਸੂਰੀ, ਰਜਿੰਦਰ ਕੁਮਾਰ ਐੱਸ.ਡੀ.ਓ., ਹਰਭਜਨ ਸਿੰਘ, ਜਸਪਾਲ ਸਿੰਘ ਰਾਣਾ ਅਤੇ ਵੀ.ਪੀ. ਮਲਹੋਤਰਾ ਆਦਿ ਨੇ ਆਪਣੇ ਸੁਰੀਲੇ ਗੀਤਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ। ਇਹ ਪ੍ਰੋਗਰਾਮ ਗੋਡ ਫਾਦਰ ਰੈਸਟੋਰੈਂਟ ਵਿਖੇ ਕਰਵਾਇਆ ਗਿਆ, ਜਿੱਥੇ ਸੰਗੀਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਅਤੇ ਸਮਾਗਮ ਦਾ ਪੂਰਾ ਆਨੰਦ ਮਾਣਿਆ।
Voice of India 24x7

FILMS STARZ Happy Birthday Respected Model & Actress Poonam Sood   Poonam Sood  Poonam Sood  Poonam Sood  PFTAA Punjabi ...
19/04/2026

FILMS STARZ
Happy Birthday Respected Model & Actress Poonam Sood
Poonam Sood Poonam Sood Poonam Sood PFTAA Punjabi Film And T.V Actors Association - regd Voice of India 24x7

FILMS STARZ ਪ੍ਰਸਿੱਧ ਸਟੇਜ ਐਂਕਰ ਸੁਬਾਸ਼ ਰਾਹੀ ਦਾ ਅੰਮ੍ਰਿਤਸਰ ‘ਚ ਸਨਮਾਨਅੰਮ੍ਰਿਤਸਰ ( ਸਵਿੰਦਰ ਸਿੰਘ ) ਪ੍ਰਸਿੱਧ ਸਟੇਜ ਐਂਕਰ ਸੁਬਾਸ਼ ਰਾਹੀ ਨੂੰ...
26/03/2026

FILMS STARZ
ਪ੍ਰਸਿੱਧ ਸਟੇਜ ਐਂਕਰ ਸੁਬਾਸ਼ ਰਾਹੀ ਦਾ ਅੰਮ੍ਰਿਤਸਰ ‘ਚ ਸਨਮਾਨ

ਅੰਮ੍ਰਿਤਸਰ ( ਸਵਿੰਦਰ ਸਿੰਘ ) ਪ੍ਰਸਿੱਧ ਸਟੇਜ ਐਂਕਰ ਸੁਬਾਸ਼ ਰਾਹੀ ਨੂੰ ਮੁਹੰਮਦ ਅਜ਼ੀਜ ਵੈਲਫ਼ੇਅਰ ਸੋਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ ਇੱਕ ਰੰਗਾਰੰਗ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਤੋਚੀ ਅਤੇ ਪ੍ਰਧਾਨ ਰਾਜ ਕੁਮਾਰ ਵਰਮਾ ਵੀ ਮੌਜੂਦ ਰਹੇ।

ਇਸ ਸੰਗੀਤਮਈ ਸ਼ਾਮ ਵਿੱਚ ਸੁਬਾਸ਼ ਰਾਹੀ ਨੇ ਆਪਣੀ ਦਮਦਾਰ ਐਂਕਰਿੰਗ ਅਤੇ ਮਿੱਠੀ ਅਵਾਜ਼ ਨਾਲ ਦਰਸ਼ਕਾਂ ਨੂੰ ਮੋਹ ਲਿਆ ਅਤੇ ਸਮਾਗਮ ਦਾ ਕੇਂਦਰ ਬਣੇ ਰਹੇ। ਉਨ੍ਹਾਂ ਨੇ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਪ੍ਰਸਿੱਧ ਗਾਇਕਾਵਾਂ ਅਤੇ ਕਲਾਕਾਰਾਂ ਨਾਲ ਸਟੇਜ ਸਾਂਝੀ ਕਰਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ।

ਅੰਮ੍ਰਿਤਸਰ ਗੁਰੂ ਨਗਰੀ ਤੋਂ ਆਪਣੀ ਕਲਾ ਦਾ ਸਫਰ ਸ਼ੁਰੂ ਕਰਦੇ ਹੋਏ, ਹੁਣ ਉਹ ਰਾਜਧਾਨੀ ਦਿੱਲੀ ਵੱਲ ਰੁਖ ਕਰ ਚੁੱਕੇ ਹਨ, ਜਿੱਥੇ ਉਹ ਦਿੱਲੀ ਵਾਲਿਆਂ ਦੇ ਦਿਲ ਵੀ ਜਿੱਤ ਰਹੇ ਹਨ ਸੁਬਾਸ਼ ਰਾਹੀ ਦੀ ਅਗਲੀ ਮੰਜ਼ਿਲ ਮੁੰਬਈ ਹੈ, ਜਿੱਥੇ ਉਹ ਵੱਡੇ ਕਲਾਕਾਰਾਂ ਨਾਲ ਸਟੇਜ ਸਾਂਝੀ ਕਰਨ ਦੀ ਖ਼ਾਹਿਸ਼ ਰੱਖਦੇ ਹਨ। ਉਨ੍ਹਾਂ ਦੀ ਲਗਨ ਅਤੇ ਮਿਹਨਤ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਜਲਦੀ ਹੀ ਹੋਰ ਵੱਡੀਆਂ ਉੱਚਾਈਆਂ ਨੂੰ ਛੂਹਣਗੇ।

Voice of India 24x7 Tarlochan Singh Tochi Sawinder Savi Ankit Verma Rajkumar Verma

FILMS STARZ "मीठा जहर" फ़िल्म मे अपनी भूमिका निभाते हुए नजर आएंगे लुधियाना के राहुल कालीया अमृतसर ( सविंदर सिंह ) लुधियान...
26/03/2026

FILMS STARZ
"मीठा जहर" फ़िल्म मे अपनी भूमिका निभाते हुए नजर आएंगे लुधियाना के राहुल कालीया

अमृतसर ( सविंदर सिंह ) लुधियाना पंजाब का दिल जिस ने बहुत बड़ी बड़ी शक्शियतों को जन्म दिया इसी लुधियाना में अब बहुत ही जल्दी एक नया चेरा राहुल कालिया अपनी नई फिल्म "मीठा जहर" पंजाबी फीचर फिल्म में आ रहा है जिस में मेन लीड करेक्टर मे अपनी भूमिका निभाते हुए नजर आएंगे!

फ़िल्म के निर्माता निर्देशक बलविंदर कालीया ने फ़िल्म के बारे मे जानकारी देते हुए कहा कि ये फिल्म एक सस्पेंस थ्रिलर है और आज की जवान पीढ़ी को सबक देने वाली फिल्म है, अभिनेता राहुल कालिया ने इस से पहले बहुत से गीत किए टेलीफिल्म्स की, मीठा जहर फिल्म आज की नई पीढ़ी की सोच को बदल देगी!

इस फिल्म की शूटिंग लुधियाना, चंडीगढ़, फगवाड़ा और खरड़ में हुई है और इस फिल्म में कास्ट की बात करें तो फ़िल्म मे बहुत सारे प्रसिद्ध कलाकार काम कर रहे है जिसमे रूह संग, पूनम सूद, रविंदर मंड, रंजीत रियाज शर्मा, करम कौर, डेजी ग्रेवाल, चमकौर सोहल, विपिन सूद, सिम्मरपाल सिंह, सभी ने फिल्म में बहुत बढ़िया काम किया है और बता दे कि इस फिल्म के निर्माता और निर्देशक बलविंदर कालिया हैं सह निर्माता हैं अनिता कालिया है !
Voice of India 24x7 Poonam Sood Poonam Sood Poonam Sood

FILMS STARZ अमृतसर के सूफी गायक नवदीप वडाली मुंबई में सजाएंगे सूफी महफिलअमृतसर (सविंदर सिंह): प्रसिद्ध सूफी गायक नवदीप व...
23/03/2026

FILMS STARZ
अमृतसर के सूफी गायक नवदीप वडाली मुंबई में सजाएंगे सूफी महफिल

अमृतसर (सविंदर सिंह): प्रसिद्ध सूफी गायक नवदीप वडाली ने अपनी मधुर आवाज़ के दम पर देशभर में खास पहचान बनाई है। वह 2022-23 के दौरान प्रसारित मशहूर रियलिटी शो इंडियन आइडल सीजन 13 में भाग लेकर राष्ट्रीय स्तर पर प्रसिद्ध हुए।

साइना प्रोडक्शंस की ओर से सूफी संगीत का एक विशेष कार्यक्रम“शाम-ए-वडाली” आयोजित किया जा रहा है, जो 26 अप्रैल 2026 को रात 8:45 बजे मास्टर दीनानाथ मंगेशकर नाट्यगृह, विले पारले ईस्ट, मुंबई में होगा। इस कार्यक्रम में नवदीप वडाली अपनी रूहानी गायकी से दर्शकों को मंत्रमुग्ध करेंगे।

इस अवसर पर कार्यक्रम के आयोजक सलीम शेख ने बातचीत के दौरान बताया कि नवदीप वडाली महान सूफी गायक पूरन चंद वडाली के पोते हैं, जो विश्व प्रसिद्ध वडाली ब्रदर्स में से एक थे। उन्होंने अपने परिवार की संगीत विरासत को आगे बढ़ाते हुए जजों और दर्शकों से खूब सराहना हासिल की है।

शो के दौरान उन्होंने “छैयां छैयां”, “सांसों की माला” और “पिया रे” जैसे गीतों की रूहानी प्रस्तुतियों से सभी का दिल जीत लिया। उनकी गायकी को जज हिमेश रेशमिया, नेहा कक्कड़ और विशाल ददलानी ने भी खूब सराहा। हालांकि प्रतियोगिता के दौरान वह 8वें स्थान पर रहते हुए बाहर हो गए, जबकि इस सीजन के विजेता ऋषि सिंह रहे। नवदीप वडाली की यह सफल यात्रा दर्शाती है कि वह भविष्य में सूफी संगीत के क्षेत्र में और भी बड़ी ऊंचाइयों को छू सकते हैं।
Voice of India 24x7 Sawinder Savi

FILMS STARZ ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ "15ਵੀਂ ਸੰਗੀਤਮਈ ਸ਼ਾਮ ਦਾ ਆਯੋਜਿਨ ਅੰਮ੍ਰਿਤਸਰ ( ਸਵਿੰਦਰ ਸਿੰਘ ) ...
16/03/2026

FILMS STARZ
ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ "15ਵੀਂ ਸੰਗੀਤਮਈ ਸ਼ਾਮ ਦਾ ਆਯੋਜਿਨ

ਅੰਮ੍ਰਿਤਸਰ ( ਸਵਿੰਦਰ ਸਿੰਘ ) ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ (ਰਜਿ.) ਅੰਮ੍ਰਿਤਸਰ ਦੀ ਹਮੇਸ਼ਾ ਇਹੋ ਕੋਸ਼ਿਸ਼ ਰਹੀ ਹੈ ਕੇ ਦਰਸ਼ਕਾਂ ਤੇ ਸਰੋਤਿਆਂ ਨੂੰ ਸੰਗੀਤ ਦੇ ਨਾਲ ਜੋੜਿਆ ਜਾਵੇ ਅਤੇ ਉਹਨਾਂ ਗਾਇਕਾ ਨੂੰ ਸਟੇਜ ਤੇ ਲੈ ਕੇ ਆਇਆ ਜਾਵੇਂ ਜੋ ਇੱਕ ਬੰਦ ਕਮਰੇ ਦੇ ਵਿੱਚ ਗਾਉਂਦੇ ਹਨ ਇਹ ਕਹਿਣਾ ਹੈ ਸੋਸਾਇਟੀ ਦੇ ਪ੍ਰਧਾਨ ਰਾਜ ਕੁਮਾਰ ਵਰਮਾ ਅਤੇ ਚੇਅਰਮੈਨ ਤਰਲੋਚਨ ਸਿੰਘ ਤੋਚੀ ਹੋਰਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਸੋਸਾਇਟੀ ਦੀ ਪੂਰੀ ਟੀਮ ਹਰ ਇੱਕ ਪ੍ਰੋਗਰਾਮ ਨੂੰ ਸਫਲ ਕਰਨ ਦੇ ਲਈ ਬਹੁਤ ਸਖਤ ਮਿਹਨਤ ਕਰਦੀ ਹੈ ਅਤੇ ਇਸ ਵਾਰ ਵੀ 15ਵੀਂ ਸੰਗੀਤਮਈ ਸ਼ਾਮ - ਟ੍ਰਿਬਿਊਟ ਟੂ ਕਲਾਸਿਕ ਗੋਲਡਨ ਹਿੱਟਸ ਆਫ਼ ਲੇਜੈਂਡਰੀ ਸਿੰਗਰਜ਼"ਨੂੰ ਸਮਰਪਿਤ ਸੰਗੀਤਮਈ ਸ਼ਾਮ ਦਾ ਆਯੋਜਿਨ ਕੀਤਾ ਗਿਆ ਹੈ ਜਿਸ ਵਿੱਚ ਸਦਾ ਬਹਾਰ ਗਾਇਕਾ, ਸੰਗੀਤਕਾਰਾ ਦੁਵਾਰਾਂ ਦਿੱਤੇ ਗਏ ਸੰਗੀਤ ਤੇ ਗਾਉਣ ਵਾਲਿਆਂ ਨੂੰ ਉਹਨਾਂ ਦੇ ਗੀਤਾ ਦੁਵਾਰਾਂ ਅੰਮ੍ਰਿਤਸਰ ਦੇ ਗਾਇਕਾ ਨੇ ਆਪਣੀ ਸੁਰੀਲੀ ਅਵਾਜ਼ ਦੇ ਗੀਤ ਗਾ ਕੇ ਪ੍ਰੋਗਰਾਮ ਪੇਸ਼ ਕੀਤਾ ਗਿਆ !

ਇਸ ਸੰਗੀਤਮਈ ਸ਼ਾਮ ਦਾ ਆਗਾਜ ਅੰਮ੍ਰਿਤਸਰ ਦੇ ਪੰਜ ਤਾਰਾ ਹੋਟਲ ਗੋਲਡਨ ਸਰੋਵਰ ਪੋਰਟੀਕੋ, ਗ੍ਰੀਨ ਐਵੇਨਿਊ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ ਹੈ ਅਤੇ ਪ੍ਰਸਿੱਧ ਐਂਕਰ "ਸੁਬਾਸ਼ ਰਾਹੀਂ" ਹੋਰਾਂ ਵੱਲੋਂ ਬੜੇ ਸੁਚੱਜੇ ਢੰਗ ਦੇ ਨਾਲ ਪੇਸ਼ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਅੰਮ੍ਰਿਤਸਰ ਤੋਂ ਸਮਾਜ ਸੇਵਕ ਬਾਲ ਕਿਸ਼ਨ { ਬੀ ਕੇ ਢਾਬਾ } ਸਤੀਸ਼ ਚੋਪੜਾ, ਡਾਕਟਰ ਗੁਰਪ੍ਰੀਤ ਸਿੰਘ ਛਾਬੜਾ, ਪੰਜਾਬੀ ਸਕਰੀਨ ਦੇ ਐਡੀਟਰ ਦਲਜੀਤ ਅਰੋੜਾ,ਜਗਦੀਸ਼ ਸਿੰਘ,ਸੰਜੇ ਢੀਂਗਰਾ,ਅੰਨੁ ਰਾਜਪੂਤ,ਰੰਜੀਤਾ ਆਨੰਦ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪੁੱਜੇ !

ਅੰਮ੍ਰਿਤਸਰ ਦੇ ਗਾਇਕਾ ਦੇ ਵਿੱਚ ਸੁਰਜੀਤ ਸਿੰਘ, ਹਰਜੀਤ ਸਿੰਘ,ਮਨਜੀਤ ਇੰਦਰ ਸਿੰਘ,ਜੰਗ ਬਹਾਦਰ ਸਿੰਘ,ਤਿਲਕ ਰਾਜ ਸੂਰੀ,ਦਿਲਸ਼ੁਮਾਰ ਆਨੰਦ,ਕੰਵਲਜੀਤ ਸਿੰਘ,ਗੁਰਪ੍ਰੀਤ ਸਤੀਜਾ,ਜਤਿਨ ਸੋਨੀ,ਜਸਪਾਲ ਸਿੰਘ ਅਤੇ ਰੋਹਿਤ ਅਰੋੜਾ ਆਦਿ ਸਨ ! ਇਸ ਮੌਕੇ ਤੇ ਵਾਈਸ ਪ੍ਰਧਾਨ ਸੰਦੀਪ ਭਾਟੀਆ, ਜਨਰਲ ਸੈਕਟਰੀ ਅਮਨਦੀਪ ਸਿੰਘ ਲੂਥਰਾ,ਪ੍ਰੈਸ ਸੈਕਟਰੀ ਸਵਿੰਦਰ ਸਿੰਘ ਸਾਵੀ,ਕੈਸ਼ੀਅਰ ਨਰਿੰਦਰ ਜੈਨ,ਮੈਂਬਰ ਬਲਰਾਜ ਮਹੀਨਿਆਂ,ਅਲਕਾ ਵਰਮਾ ਅਤੇ ਅੰਕਿਤ ਵਰਮਾ ਮਜੂਦ ਸਨ ! ਪ੍ਰੋਗਰਾਮ ਦੇ ਆਖਿਰ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ !
Voice of India 24x7 Tarlochan Singh Tochi Sawinder Savi Ankit Verma Rajkumar Verma Kuldeep Anand Mini Kishore

FILMS STARZ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ  ਨਤਮਸਤਕ ਪੰਜਾਬੀ ਗਾਇਕ ਮਲਕੀਤ ਸਿੰਘ ਵਿਸਾਖੀ 'ਤੇ ਨਵੀਂ ਫ਼ਿਲਮ ਅਤੇ ਨਵੇਂ ਗੀਤਾਂ ਨਾਲ ਜਲਦ ...
24/02/2026

FILMS STARZ
ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਪੰਜਾਬੀ ਗਾਇਕ ਮਲਕੀਤ ਸਿੰਘ

ਵਿਸਾਖੀ 'ਤੇ ਨਵੀਂ ਫ਼ਿਲਮ ਅਤੇ ਨਵੇਂ ਗੀਤਾਂ ਨਾਲ ਜਲਦ ਹੋਣਗੇ ਰੂਬਰੂ

ਅੰਮ੍ਰਿਤਸਰ ( ਸਵਿੰਦਰ ਸਿੰਘ ) ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ 'ਗੋਲਡਨ ਸਟਾਰ' ਮਲਕੀਤ ਸਿੰਘ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਗੁਰੂ ਘਰ ਵਿਖੇ ਸ਼ਰਧਾ ਸਹਿਤ ਮੱਥਾ ਟੇਕਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਆ ਕੇ ਜੋ ਰੂਹਾਨੀ ਸ਼ਾਂਤੀ ਮਿਲਦੀ ਹੈ, ਉਹ ਦੁਨੀਆਂ ਦੇ ਕਿਸੇ ਵੀ ਸਥਾਨ ਤੇ ਨਹੀਂ ਮਿਲ ਸਕਦੀ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ, ਤਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਭਰਦੇ ਹਨ।
ਗੱਲਬਾਤ ਦੌਰਾਨ ਮਲਕੀਤ ਸਿੰਘ ਨੇ ਵੀ.ਆਈ.ਪੀ. ਸੱਭਿਆਚਾਰ ਅਤੇ ਕਲਾਕਾਰਾਂ ਨੂੰ ਨਿਮਰਤਾ ਦਾ ਪੱਲਾ ਫੜਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਹਮੇਸ਼ਾ ਇੱਕ ਨਿਮਾਣੇ ਸਿੱਖ ਵਜੋਂ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਮੈਂ ਕਈ ਵਾਰ ਦੇਖਦਾ ਹਾਂ ਕਿ ਲੋਕ ਦਰਬਾਰ ਸਾਹਿਬ ਦੇ ਅੰਦਰ ਵੀ ਕਾਲੀਆਂ ਐਨਕਾਂ ਲਗਾ ਕੇ ਘੁੰਮਦੇ ਹਨ, ਜੋ ਕਿ ਸਹੀ ਨਹੀਂ ਹੈ। ਇੱਥੇ ਝੁਕ ਕੇ ਆਉਣ ਵਾਲਾ ਹੀ ਕੁਝ ਪ੍ਰਾਪਤ ਕਰਦਾ ਹੈ।" ਉਨ੍ਹਾਂ ਦੱਸਿਆ ਕਿ ਉਹ ਕਦੇ ਵੀ ਗੁਰੂ ਘਰ ਵਿੱਚ ਬਾਊਂਸਰਾਂ ਜਾਂ ਸੁਰੱਖਿਆ ਕਰਮੀਆਂ ਦੇ ਘੇਰੇ ਵਿੱਚ ਆਉਣਾ ਪਸੰਦ ਨਹੀਂ ਕਰਦੇ।
ਪੰਜਾਬੀ ਸਿਨੇਮਾ ਅਤੇ ਸੰਗੀਤ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮਾਂ ਨੇ ਅੱਜ ਬਾਲੀਵੁੱਡ ਦੇ ਬਰਾਬਰ ਮਿਆਰ ਸਥਾਪਿਤ ਕਰ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਵਿਸਾਖੀ ਦੇ ਨੇੜੇ ਆਪਣੀ ਨਵੀਂ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ, ਜਿਸ ਦੀ ਸ਼ੂਟਿੰਗ ਲੰਡਨ, ਨਿਊਯਾਰਕ ਅਤੇ ਭਾਰਤ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕੀਤੀ ਗਈ ਹੈ। ਉਨ੍ਹਾਂ ਫ਼ਿਲਮਸਾਜ਼ਾਂ ਨੂੰ ਅਪੀਲ ਕੀਤੀ ਕਿ ਉਹ ਇੱਕੋ ਜਿਹੀਆਂ ਕਹਾਣੀਆਂ ਦੀ ਬਜਾਏ ਨਵੇਂ ਅਤੇ ਵੱਖਰੇ ਵਿਸ਼ਿਆਂ 'ਤੇ ਕੰਮ ਕਰਨ।
ਮਲਕੀਤ ਸਿੰਘ ਨੇ ਸਮੂਹ ਸੰਗਤਾਂ ਨੂੰ ਹੋਲੇ-ਮਹੱਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਆਪਣੇ ਵਿਦੇਸ਼ੀ ਸ਼ੋਅਜ਼ ਕਾਰਨ ਜਲਦੀ ਵਾਪਸ ਜਾਣਾ ਪੈ ਰਿਹਾ ਹੈ, ਪਰ ਉਨ੍ਹਾਂ ਦਾ ਦਿਲ ਹਮੇਸ਼ਾ ਪੰਜਾਬ ਦੀ ਧਰਤੀ ਅਤੇ ਵਿਰਸੇ ਨਾਲ ਜੁੜਿਆ ਰਹਿੰਦਾ ਹੈ। ਉਨ੍ਹਾਂ ਆਪਣੇ ਨਵੇਂ ਰਿਲੀਜ਼ ਹੋਏ ਗੀਤ 'ਕੀ ਖਾਨੀ ਓ' ਦਾ ਜ਼ਿਕਰ ਕਰਦਿਆਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਸਾਫ਼-ਸੁਥਰੀ ਗਾਇਕੀ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣ।
Malkit Singh

FILMS STARZ "ਵੋਇਸ ਆਫ ਡਾਕਟਰਸ ਸੀਜ਼ਨ 5" ਵਿੱਚ  ਬਾਲੀਵੁੱਡ ਦੇ ਮਰਹੂਮ ਅਦਾਕਾਰ ਧਰਮਿੰਦਰ ਦਿਓਲ ਨੂੰ ਕੀਤਾ ਯਾਦ ਅੰਮ੍ਰਿਤਸਰ ਦੇ ਮਾਹਿਰ ਡਾਕਟਰਾਂ...
24/02/2026

FILMS STARZ
"ਵੋਇਸ ਆਫ ਡਾਕਟਰਸ ਸੀਜ਼ਨ 5" ਵਿੱਚ ਬਾਲੀਵੁੱਡ ਦੇ ਮਰਹੂਮ ਅਦਾਕਾਰ ਧਰਮਿੰਦਰ ਦਿਓਲ ਨੂੰ ਕੀਤਾ ਯਾਦ

ਅੰਮ੍ਰਿਤਸਰ ਦੇ ਮਾਹਿਰ ਡਾਕਟਰਾਂ ਨੇ ਸੁਰੀਲੀ ਅਵਾਜ਼ ਦੇ ਵਿੱਚ ਗਾਏ ਗੀਤਾ ਕੀਤਾ ਦਰਸ਼ਕਾਂ ਨੂੰ ਹੈਰਾਨ

ਅੰਮ੍ਰਿਤਸਰ (ਸਵਿੰਦਰ ਸਿੰਘ ) - ਸੰਗੀਤ ਇੱਕ ਉਹ ਮਾਧਿਅਮ ਹੈ ਜੋ ਹਰ ਇੱਕ ਨੂੰ ਆਪਣਾ ਮੁਰੀਦ ਬਣਾ ਦਿੰਦਾ ਹੈ ਇਹ ਸਿੱਧ ਸਾਬਿਤ ਹੁੰਦਾ ਹੈ ਅੰਮ੍ਰਿਤਸਰ ਦੇ ਉਹਨਾਂ ਡਾਕਟਰਾਂ ਉਤੇ ਜਿੰਨਾ ਨੇ ਆਪਣੇ ਪਵਿੱਤਰ ਪੇਸ਼ੇ ਦੇ ਨਾਲ ਨਾਲ ਸੰਗੀਤ ਨੂੰ ਵੀ ਚੁਣਿਆ ਹੈ ਇਹ ਸਭ ਵੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਵਿਰਸਾ ਵਿਹਾਰ ਦੇ ਮੰਚ ਤੇ ਜਿਥੇ ਅੰਮ੍ਰਿਤਸਰ ਦੇ ਵੱਖ ਵੱਖ ਵਿਭਾਗਾ ਦੇ ਡਾਕਟਰ ਸਹਿਬਾਨਾ ਵੱਲੋ "ਵਾਇਸ ਆਫ ਡਾਕਟਰਸ - ਸੀਜ਼ਨ 5" ਵਿੱਚ ਜੋ ਕਿ ਬਾਲੀਵੁੱਡ ਦੇ ਵੈਟਰਨ ਮਰਹੂਮ ਅਦਾਕਾਰ ਧਰਮਿੰਦਰ ਦਿਓਲ ਨੂੰ ਸਮਰਪਿਤ ਇੱਕ ਸੰਗੀਤਮਈ ਸ਼ਾਮ ਵਿੱਚ ਜਿਥੇ ਅੰਮ੍ਰਿਤਸਰ ਦੇ ਡਾਕਟਰਾਂ ਵੱਲੋਂ ਅਦਾਕਾਰ ਧਰਮਿੰਦਰ ਦੇ ਉੱਪਰ ਫ਼ਿਲਮਾਂਏ ਗਏ ਗੀਤ ਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ !

ਇਸ ਸੰਗੀਤਮਈ ਸ਼ਾਮ ਦੇ ਵਿੱਚ ਡਾ. ਰਾਕੇਸ਼ ਸ਼ਰਮਾ, ਪ੍ਰਿੰਸੀਪਲ, ਹਿੰਦੂ ਕਾਲਜ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਸਿੱਧ ਪੈਂਟਿੰਗ ਕਲਾਕਾਰ ਜਗਜੋਤ ਸਿੰਘ ਰੂਬਲ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪੁੱਜੇ! ਇਸ ਪ੍ਰੋਗਰਾਮ ਦੇ ਵਿੱਚ ਡਾ: ਗੁਰਪ੍ਰੀਤ ਛਾਬੜਾ, ਡਾ: ਹਰਪ੍ਰੀਤ ਸਿੰਘ, ਡਾ: ਅਮਿਤ ਧਵਨ, ਡਾ: ਦਮਨਦੀਪ ਸਿੰਘ,ਰੋਟੀਰੀਅਨ ਅਮਨਦੀਪ ਲੂਥਰਾ, ਡਾ: ਹਰਿਦਿਆ ਪ੍ਰੀਤ ਕੌਰ, ਡਾ: ਸੰਗੀਤਾ ਉੱਪਲ, ਡਾ: ਜੇ.ਐਸ.ਗੁੰਬਰ, ਡਾ: ਮਧੁਰ ਪੋਦਾਰ, ਡਾ: ਅਨੀਸ਼ ਮੈਨੀ, ਰੋਟੀਰੀਅਨ ਪਵਨ ਕਪੂਰ ਅਤੇ ਡਾ: ਨਵਨੀਤ ਸਿੰਘ ਮਿਨਹਾਸ ਨੇ ਹਿੱਸਾ ਲਿਆ। ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨਾ ਅਤੇ ਗਾਇਕਾ ਨੂੰ ਸਨਮਾਨਿਤ ਵੀ ਕੀਤਾ ਗਿਆ !
Jagjot Singh Rubal Rubal Image Rubal Click Voice of India 24x7 Tarlochan Singh Tochi

FILMS STARZ ਗਾਇਕਾ ਮਨਦੀਪ ਲੱਕੀ ਦਾ ਨਵਾਂ ਲੋਕ ਤੱਥ ਗੀਤ 'ਫੈਸਲੇ', ਜਲਦੀ ਹੋਵੇਗਾ ਵੱਡੇ ਪੱਧਰ ਤੇ ਵਰਡ ਵਾਈਡ ਰਿਲੀਜ਼ਦੀਪ ਬੇਨੜਾ ਕਨੇਡਾ, ਪੁਨੀਤ...
24/02/2026

FILMS STARZ
ਗਾਇਕਾ ਮਨਦੀਪ ਲੱਕੀ ਦਾ ਨਵਾਂ ਲੋਕ ਤੱਥ ਗੀਤ 'ਫੈਸਲੇ', ਜਲਦੀ ਹੋਵੇਗਾ ਵੱਡੇ ਪੱਧਰ ਤੇ ਵਰਡ ਵਾਈਡ ਰਿਲੀਜ਼

ਦੀਪ ਬੇਨੜਾ ਕਨੇਡਾ, ਪੁਨੀਤ ਪੁੰਨਾਵਾਲ ਤੇ ਹੈਪੀ ਪੁੰਨਵਾਲੀਆ ਦੀ ਤਿੱਕੜੀ ਦੀ ਮਾਣਮੱਤੀ ਪੇਸ਼ਕਾਰੀ

ਅੰਮ੍ਰਿਤਸਰ ( ਸਵਿੰਦਰ ਸਿੰਘ ) ਪੰਜਾਬੀ ਸਭਿਆਚਾਰਕ ਮੇਲਿਆ ਦੀਆਂ ਸਟੇਜਾਂ ਤੇ ਧਮਾਲਾਂ ਪਾਉਂਦਾ ਹੱਸੂ ਹੱਸੂ ਕਰਦਾ ਇੱਕ ਸੋਹਣਾ ਸੁਨੱਖਾ ਚੇਹਰਾ, ਤੁਹਾਨੂੰ ਅਕਸਰ ਆਪਣੀ ਹੀ ਸਾਫ਼ ਸੁਥਰੀ ਗਾਇਕੀ ਦੀ ਪੇਸ਼ਕਾਰੀ ਕਰਦਾ ਦਿਖੇਂਗਾ, ਉਸ ਚੇਹਰੇ ਦਾ ਨਾਂ ਹੈ ਗਾਇਕਾ ਮਨਦੀਪ ਲੱਕੀ, ਕੁਦਰਤ ਨੇ ਉਸਨੂੰ ਹੁਸਨ ਵੀ ਬੜਾ ਰੱਜਕੇ ਦਿੱਤਾ ਤੇ ਉਸਦੇ ਗਾਉਣ ਦੀ ਕਲਾ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਮਨਦੀਪ ਲੱਕੀ ਨੇ ਹੁਣ ਤੱਕ ਜਿਆਦਾਤਰ ਸੋਲੋ ਗੀਤ ਗਾਏ ਹਨ ਅਤੇ ਦੋ ਤਿੰਨ ਗਾਇਕ ਕਲਾਕਾਰਾਂ ਨਾਲ ਦੋਗਾਣਿਆ ਵਿੱਚ ਵੀ ਆਪਣੀ ਕਿਸਮਤ ਅਜਮਾਈ ਹੈ। ਉਸਨੇ ਹੁਣ ਤੱਕ ਜੋ ਵੀ ਗਾਇਆ ਹੈ, ਉਨ੍ਹਾਂ ਵਿੱਚ ਸਮਾਜਿਕ, ਪਰਿਵਾਰਕ ਰਿਸ਼ਤਿਆਂ ਦੀ ਗੱਲ ਕੀਤੀ ਹੈ। ਅੱਜ ਤੱਕ ਮਨਦੀਪ ਲੱਕੀ ਦੇ ਕਾਫ਼ੀ ਗੀਤ ਮਾਰਕੀਟ ਵਿੱਚ ਆ ਚੁੱਕੇ ਹਨ ਅਤੇ ਹੁਣ ਆਉਣ ਵਾਲੇ ਸਮੇਂ ਵਿੱਚ ਨਵਾਂ ਲੋਕ ਤੱਥ ਗੀਤ 'ਫੈਸਲੇ', ਜਲਦੀ ਹੀ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਉਣ ਵਾਲੀ ਹੈ। ਜਿਸ ਦੇ ਬੋਲ ਨੇ... ਚੁਗਲੀ ਕਰਕੇ ਵਿੱਚ ਪਰਿਵਾਰਾਂ ਕੰਧ ਕਢਾ ਦਿੰਦੇ, ਹੱਸਦੇ ਵੱਸਦੇ ਟੱਬਰਾਂ ਦੇ ਵਿੱਚ ਵੰਡ ਪਵਾ ਦਿੰਦੇ, ਪੰਜ ਸੱਤ ਪਿੰਡ ਵਿੱਚ ਹੁੰਦੇ ਜੋ ਘਰਾਂ 'ਚੋ ਕੱਢੇ ਨੇ, ਅਸੀਂ ਕੁੱਝ ਕੁ ਫੈਸਲੇ ਜਿੰਦਗੀ ਦੇ ਰੱਬ ਉੱਤੇ ਛੱਡੇ ਨੇ...। ਇਸ ਗੀਤ ਦਾ ਗੀਤਕਾਰ ਮਨਦੀਪ ਹਥਨ ਹੈ, ਕੰਪੋਜ ਬੱਬੂ ਸਹੋਤਾ ਨੇ ਕੀਤਾ ਹੈ ਅਤੇ ਇਸ ਨੂੰ ਸੰਗੀਤਕ ਧੁੰਨਾਂ 'ਚ ਸਿਰਜਿਆ ਹੈ ਤਾਜ ਸਟੂਡੀਓ ਨੇ। ਡ੍ਰੀਮਜ਼ ਰਿਕਾਰਡ ਮਿਊਜ਼ਿਕ ਕੰਪਨੀ ਦੀ ਪੇਸ਼ਕਸ਼ ਅਧੀਨ ਆਉਣ ਵਾਲੇ ਇਸ ਗੀਤ ਦੇ ਪ੍ਰੋਡਿਊਸਰ ਹੈਪੀ ਪੁੰੰਨਾਵਾਲੀਆ ਹਨ, ਪ੍ਰੋਜੈਕਟ ਮੈਨੇਜਰ ਪੁਨੀਤ ਪੁੰਨਾਵਾਲ ਹੈ ਅਤੇ ਪ੍ਰਸਿੱਧ ਗੀਤਕਾਰ ਦੀਪ ਬੇਨੜਾ ਕਨੇਡਾ, ਜਤਿੰਦਰ ਸਿੱਧੂ ਮੁੱਦਕੀ ਮਨੀਲਾ ਅਤੇ ਜੌਤੀ ਬੌੜਹਾਈ ਦਾ ਵਿਸੇਸ਼ ਸਹਿਯੋਗ ਹੈ। ਹਰਦੀਪ ਸ਼ੇਰਪੁਰ ਦੁਆਰਾ ਕੀਤੀ ਪੋਸਟਰ ਡਿਜ਼ਾਈਨਗ ਵੀ ਕਾਬਲੇ ਤਾਰੀਫ਼ ਹੈ। ਵੀਡੀਓ ਡਾਇਰੈਕਟਰ ਅਮਰਜੀਤ ਖੁਰਾਣਾ ਨੇ ਇਸ ਗੀਤ ਦਾ ਵੀਡੀਓ ਫਿਲਮਾਂਕਣ ਕੀਤਾ ਹੈ, ਜੋ ਹਰ ਵਰਗ ਦੀ ਪਸੰਦ ਬਣੇਗਾ। ਇਸ ਗੀਤ ਬਾਰੇ ਗਾਇਕਾ ਮਨਦੀਪ ਲੱਕੀ ਦਾ ਕਹਿਣਾ ਹੈ ਕਿ ਜਿਵੇਂ ਬਾਈ ਦੀਪ ਬੇਨੜਾ ਕਨੇਡਾ, ਪੁਨੀਤ ਪੁੰਨਾਵਾਲ ਤੇ ਹੈਪੀ ਪੁੰਨਵਾਲੀਆ ਦੀ ਤਿੱਕੜੀ ਨੇ ਸਖਤ ਮਿਹਨਤ ਕਰਕੇ ਇਹ 'ਫੈਸਲੇ' ਗੀਤ ਨੂੰ ਰਿਕਾਰਡ ਕੀਤਾ ਹੈ, ਉਸੇ ਤਰ੍ਹਾਂ ਇਹ ਸਰੋਤਿਆਂ ਦਾ ਵੀ ਭਰਪੂਰ ਮਨੋਰੰਜਨ ਕਰੇਗਾ, ਜਿੱਦਾ ਕਿ ਉਹਨਾਂ ਨੇ ਮੇਰੇ ਪਹਿਲਾ ਆਏ ਗੀਤਾਂ ਨੂੰ ਰੱਜਵਾਂ ਪਿਆਰ ਸਤਿਕਾਰ ਦਿੱਤਾ ਹੈ ਓਦਾ ਹੀ ਇਸ ਗੀਤ ਨੂੰ ਵੀ ਭਰਵਾਂ ਹੁੰਗਾਰਾ ਦੇਣਗੇ।
Gurbaj Gill Voice of India 24x7 Tarlochan Singh Tochi

Address

Amritsar
143001

Website

Alerts

Be the first to know and let us send you an email when FILMS STARZ posts news and promotions. Your email address will not be used for any other purpose, and you can unsubscribe at any time.

Contact The Business

Send a message to FILMS STARZ:

Share