Mandeep Kaur

Mandeep Kaur Actress at Punjabi film industry

ਜੇ ਤੁਸੀਂ ਸੋਚਦੇ ਹੋ ਕਿ ਥ੍ਰੀ ਸਟਾਰ ਜਾਂ ਫਾਈਵ ਸਟਾਰ 'ਚ ਖਾਣ -ਪੀਣ ਸ਼ੁੱਧ ਮਿਲੇਗਾ ਤਾਂ ਆਵਦੇ ਦਿਮਾਗ ਦੇ ਇਹ ਕੀੜੇ ਕੱਢ ਲਵੋ। ਬੀਤੇ ਦਿਨੀਂ ਕਰਨਾ...
10/08/2026

ਜੇ ਤੁਸੀਂ ਸੋਚਦੇ ਹੋ ਕਿ ਥ੍ਰੀ ਸਟਾਰ ਜਾਂ ਫਾਈਵ ਸਟਾਰ 'ਚ ਖਾਣ -ਪੀਣ ਸ਼ੁੱਧ ਮਿਲੇਗਾ ਤਾਂ ਆਵਦੇ ਦਿਮਾਗ ਦੇ ਇਹ ਕੀੜੇ ਕੱਢ ਲਵੋ। ਬੀਤੇ ਦਿਨੀਂ ਕਰਨਾਟਕ ਫੂਡ ਸੇਫਟੀ ਦੇ ਅਧਿਕਾਰੀਆਂ ਨੇ ਕੁਝ ਵੱਡੇ ਹੋਟਲਾਂ 'ਤੇ ਰੇਡਾਂ ਮਾਰੀਆਂ। ਨਤੀਜਾ ਜਾਣ ਕੇ ਹੈਰਾਨ ਰਹਿ ਜਾਵੋਗੇ।
ਤਾਜ ਹੋਟਲ 'ਚ 72 ਕਿੱਲੋ ਸਾੜਿਆ ਮਾਸ ਤੇ ਮੱਛੀ ਮਿਲੀ। ਰੈਡੀਸਨ ਬਲੂ 'ਚੋਂ 50 ਕਿੱਲੋ ਚਿਕਨ, 25 ਕਿੱਲੋ ਹੋਰ ਮਾਸ, 23 ਕਿੱਲੋ ਮੱਛੀ, 7 ਕਿੱਲੋ ਸਬਜ਼ੀਆਂ ਸਮੇਤ 105 ਕਿੱਲੋ ਸਮਾਨ ਨਸ਼ਟ ਕੀਤਾ ਗਿਆ। ਦਾ ਲਲਿਤ ਅਸ਼ੋਕ ਹੋਟਲ 'ਚੋਂ 76 ਕਿੱਲੋ ਮੀਟ, 200 ਕਿੱਲੋ ਸਬਜ਼ੀਆਂ ਤੇ 32 ਲੀਟਰ ਐਕਸਪਾਇਰ ਦੁੱਧ ਨਸ਼ਟ ਕੀਤਾ ਗਿਆ। ਹੋਟਲ ਸ਼ਾਂਗਰੀ-ਲਾ 'ਚੋਂ 15 ਕਿੱਲੋ ਮੀਟ, ਫੋਰ ਸੀਜੰਸ ਹੋਟਲ 'ਚੋਂ 19 ਕਿੱਲੋ ਮੀਟ ਤੇ ਵਿਵੰਤਾ ਹੋਟਲ ਤੋਂ ਤਿੰਨ ਕਿੱਲੋ ਗੰਦੀ ਬੇਕਰੀ ਫੜ੍ਹ ਕੇ ਨਸ਼ਟ ਕੀਤੀ ਗਈ।
ਸੋ ਭਰਾਵੋ ! ਕਿਤੇ ਚਲੇ ਜਾਓ, ਇੰਡੀਆ 'ਚ ਹਰ ਥਾਂ ਪਾਰ ਬੁਲਾਉਣ ਦਾ ਸਮਾਨ ਮਿਲ ਈ ਜਾਣੈ !!!!

06/08/2026

ਪੰਜਾਬ 'ਚ ਮਿਲੇ ਸੋਨੇ ਦੇ ਦਾਅਵਾ ਕਿੰਨਾ ਕੂ ਖਰਾ ......?

ਅੱਜ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਇਹ ਕਹਿਕੇ ਪੰਜਾਬੀਆਂ ਦੀਆਂ ਧੜਕਣਾਂ ਵਧਾ ਦਿੱਤੀਆਂ ਕਿ ਸਾਡੇ ਕੋਲ ਸੋਨੇ ਦੇ ਭੰਡਾਰ ਹੋਣ ਦੀ ਸੰਭਾਵਨਾ ਹੈ। ਹੁਣ ਸਵਾਲ ਪੈਦਾ ਹੁੰਦੈ ਕਿ ਇਨ੍ਹਾਂ ਨੇ ਇਹ ਦਾਅਵਾ ਕਿਸ ਅਧਾਰ 'ਤੇ ਕੀਤਾ ਅਤੇ ਇਹ ਦਾਅਵਾ ਕਿੰਨਾ ਕੂ ਪੁਖਤਾ ਹੈ ....?
ਸਾਡੇ ਕੋਲ ਮੌਜੂਦ ਦਸਤਾਵੇਜ਼ ਪ੍ਰਮਾਣ ਦਿੰਦੇ ਹਨ ਕਿ ਸਰਕਾਰ ਨੇ ਇਹ ਦਾਅਵਾ ਹਵਾ 'ਚ ਨਹੀਂ ਕੀਤਾ। ਤੁਹਾਨੂੰ ਚੇਤੇ ਹੋਣੈ ਕਿ ਤਿੰਨ-ਚਾਰ ਸਾਲ ਪਹਿਲਾਂ ਇੱਕ ਅੰਗਰਜ਼ੀ ਅਖ਼ਬਾਰ ਵਿੱਚ ਵੀ ਸਤਲੁਜ ਬਾਰੇ ਖੋਜ ਛਪੀ ਸੀ ਕਿ ਗੋਲਡ ਹੋਣ ਦੀ ਸੰਭਾਵਨਾ ਹੈ।
ਸਰਕਾਰ ਨੇ ਅੱਜ ਜੋ ਦਾਅਵਾ ਪੇਸ਼ ਕੀਤਾ ਹੈ ਉਸ ਦਾ ਅਧਾਰ ਹੈ GSI (ਜੀ ਜਿਓਲੌਜੀਕਲ ਸਰਵੇ ਆਫ ਇੰਡੀਆ) ਦੀਆਂ ਰਿਪੋਰਟਾਂ। ਸੋ ਪੰਜਾਬ ਸਰਕਾਰ ਨੇ ਕੋਈ ਗਲਤ ਦਾਅਵਾ ਤਾਂ ਨਹੀਂ ਕੀਤਾ ਪਰ ਹਲੇ ਬਹੁਤ ਵੱਡੀ ਖੋਜ ਬਕਾਇਆ ਵੀ ਪਈ ਹੈ। ਹਲੇ ਸਿਰਫ ਪੰਜਾਬ ਵਿੱਚ ਗੋਲਡ ਦੇ ਭੰਡਾਰ ਹੋਣ ਦੀ ਸੰਭਾਵਨਾ ਹੈ ।
ਸੰਭਾਵੀ ਭੰਡਾਰ ਕਿੱਥੇ ਹੋ ਸਕਦੇ ਹਨ ....?
ਪੰਜਾਬ ਦੇ ਕੁਝ ਜ਼ਿਲ੍ਹੇ ਜਿਵੇਂ - ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ, ਪਠਾਨਕੋਟ, ਪਟਿਆਲਾ ਤੇ ਮੋਹਾਲੀ ਵਿੱਚ ਅਜਿਹੇ ਸੰਕੇਤ ਮਿਲੇ ਹਨ।
ਕਿਸ ਮਿਆਰ ਦਾ ਸੋਨਾ .....?
ਆਮ ਤੌਰ 'ਤੇ ਨਿਕਲਣ ਵਾਲ਼ੇ ਸੋਨੇ ਦੀ ਗੁਣਵੱਤਾ ਦਾ ਅਧਾਰ PPM ਨੂੰ ਮੰਨਿਆ ਜਾਂਦਾ ਹੈ। 1 PPM ਤੋਂ 5 PPM ਨੂੰ ਵਧੀਆ ਮੰਨਿਆ ਜਾਂਦਾ ਹੈ। ਪੰਜਾਬ ਵਿੱਚ 0.5 ਤੋਂ 5 PPM ਤੱਕ ਤਾਂ ਸੋਨਾ ਹੋ ਸਕਦੈ।
PPM ਕੀ ਹੈ
1000 ਕਿੱਲੋ ਵਿੱਚੋਂ ਕਿੰਨਾ ਸੋਨਾ ਧਾਤੂ ਨਿਕਲਦਾ ਹੈ ਤੇ ਕਿੰਨਾ ਪੱਥਰ, ਏਸੇ ਨੂੰ PPM ਕਿਹਾ ਜਾਂਦਾ ਹੈ। ਯਾਨੀ - 1000 ਕਿੱਲੋ ਵਿੱਚੋਂ 5 ਗ੍ਰਾਮ ਨਿਕਲਿਆ ਤਾਂ 5 PPM।
ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦੈ ?
ਅੱਜ ਖੁਦ ਸਿੰਜਾਈ ਮੰਤਰੀ ਨੇ ਮੰਨਿਆ ਹੈ ਕਿ ਅਸੀਂ ਜਿਓਲੌਜਿਸਟ ਦੀ ਡਿਊਟੀ ਲਾਈ ਹੈ। ਮੈਂ ਪਿਛਲੇ ਸਾਲ ਹੜ੍ਹਾਂ ਵਿੱਚ ਵੀ ਇਹੀ ਮੁੱਦਾ ਚੁੱਕਿਆ ਸੀ ਕਿ ਮਾਇਨਿੰਗ ਦਾ ਕੰਮ ਸਿੰਜਾਈ ਮਹਿਕਮੇ ਦੇ ਅਧਿਕਾਰੀਆਂ ਤੋਂ ਲੈ ਕੇ ਜਿਓਲੌਜਿਸਟ ਨੂੰ ਸੌਂਪਿਆ ਜਾਵੇ ਕਿਉਂਕਿ ਇਨ੍ਹਾਂ ਕੋਲ ਹੀ ਯੋਗ ਪੜ੍ਹਾਈ ਤੇ ਤਜ਼ਰਬਾ ਹੁੰਦਾ ਹੈ।
ਇਸ ਤੋਂ ਇਲਾਵਾ ਇਨ੍ਹਾਂ ਨੂੰ GSI ਦੀ ਤਰਜ਼ 'ਤੇ ਲੈਬ ਬਣਾ ਕੇ ਦਿਓ ਤਾਂ ਕਿ ਛੇਤੀ ਤੋਂ ਛੇਤੀ ਆਖਰੀ ਮੋਹਰ ਲੱਗ ਸਕੇ ਕਿ ਗੋਲਡ ਭੰਡਾਰ ਮੌਜੂਦ ਹਨ ਜਾਂ ਸਿਰਫ ਸੰਭਾਵਨਾ ਹੈ। ਜੇਕਰ ਮੋਹਰ ਲੱਗਦੀ ਹੈ ਤਾਂ ਫਿਰ ਬੱਲੇ-ਬੱਲੇ ਵਿੱਚ ਦੇਰ ਕਾਹਦੀ।
ਸੁਚੇਤ ਰਹਿਣ ਦੀ ਜ਼ਰੂਰਤ
ਸਾਡੇ ਕੋਲ ਹੋਣ ਦੇ ਬਾਵਜੂਦ ਮੈਂ ਏਥੇ ਜ਼ਿਆਦਾ ਦਸਤਾਵੇਜ਼ ਨਹੀਂ ਵਰਤ ਰਿਹਾ ਤਾਂ ਕਿ ਤੁਹਾਡਾ ਪੋਸਟ ਪੜ੍ਹਨ ਜਾਂ ਵਿਚਾਰ ਦੇਣਾ ਉਕਾਊ ਜਿਹਾ ਨਾ ਹੋਵੇ। ਇਸ ਲਈ ਮੈਂ ਇੰਡੀਆ ਗੌਰਮਿੰਟ ਦਾ ਸਿਰਫ ਇੱਕੋ ਦਸਤਾਵੇਜ਼ ਲਾ ਰਿਹਾ ਹਾਂ। ਇਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਵਿੱਚ ਕਈ ਮਿਨਰਲਸ ਹੋਣ ਦੀ ਸੰਭਾਵਨਾ ਹੈ। ਤੇਲ ਭੰਡਾਰ ਦਾ ਜ਼ਿਕਰ ਤਾਂ ਪੰਜਾਬ ਸਰਕਾਰ ਨੇ ਅੱਜ ਕਰ ਵੀ ਦਿੱਤਾ ਹੈ ਜਦਕਿ ਸਾਡੇ ਗੁਆਂਢੀ ਪਿੰਡ ਕਬਰ ਵਾਲਾ ਵਿੱਚ ਪੋਟਾਸ਼ ਪਹਿਲਾਂ ਹੀ ਮਿਲ ਚੁੱਕਾ ਹੈ। ਇਸ ਲਈ ਸਰਕਾਰ ਪਹਿਲਾਂ ਲੀਡਰਾਂ ਵਾਲ਼ੀ ਕੋਈ ਖ਼ਤਾ ਨਾ ਖਾਵੇ । ਜਿਵੇਂ ਹੁਣ ਪਾਣੀਆਂ ਨੂੰ ਰੋਂਦੇ ਹੋ, ਓਤਰਾਂ ਮੁੜ ਕੇ ਇਨ੍ਹਾਂ ਕਹਾਣੀਆਂ ਨੂੰ ਰੋਵੋ।

06/08/2026

'ਸੰਸਕਾਰਾਂ' ਨੂੰ ਸਸਕਾਰ ਦਾ ਸਵਾਲ .....
ਆਹ ਬਜ਼ੁਰਗ ਬੰਦਾ ਕਿਸੇ ਵੇਲੇ ਦਾ ਤਕੜਾ ਕੱਪੜਾ ਕਾਰੋਬਾਰੀ ਸੀ। ਇਹ ਆਦਮੀ ਬਿਰਧ ਆਸ਼ਰਮ ਵਿੱਚ ਚਲ ਵਸਿਆ। ਸੋਨੀਪਤ ਸਥਿਤ ਅਨੰਦ ਆਸ਼ਰਮ ਨੇ ਤਿੰਨ ਅਧਿਆਪਕ ਧੀਆਂ ਨੂੰ ਸੂਚਤ ਕੀਤਾ। ਕਿਸੇ ਕੋਲ ਆਉਣ ਦਾ ਸਮਾਂ ਨਹੀਂ ਸੀ। ਇੱਕ ਧੀ ਨੇ ਪਿਉ ਪ੍ਰਤੀ ਥੋੜ੍ਹੀ ਜਿਹੀ ਦਿਆਲਤਾ ਦਿਖਾਈ ਤੇ 5100/- ਭੇਜ ਕੇ ਸਸਕਾਰ ਕਰਨ ਲਈ ਕਿਹਾ।
ਨੇਪਾਲ ਵਿੱਚ ਰਹਿਣ ਵਾਲੀ ਇੱਕ ਧੀ ਨੇ ਵੀਡੀਓ ਰਾਹੀਂ ਸਸਕਾਰ ਨੂੰ ਦੇਖਿਆ ਜਦਕਿ ਦੋਹਾਂ ਨੇ ਇਹ ਵੀ ਮੁਨਾਸਬ ਨਹੀਂ ਸਮਝਿਆ। ਜੋ ਧੀ ਵੀਡੀਓ 'ਤੇ ਸੀ, ਉਹ ਵੀ ਪੁੱਛ ਰਹੀ ਸੀ "ਅਬੀ ਔਰ ਕਿਤਨਾ ਟਾਇਮ ਲਗੇਗਾ...?"
ਇਸ ਬਜ਼ੁਰਗ ਦਾ ਨਾਂਅ ਸੀ ਸ਼ਿਵਚਰਨ ਗੁਪਤਾ। ਹਰਿਆਣਾ ਦੇ ਪਿੰਡ ਕਕਰੋਈ ਵਿੱਚੋਂ ਨਿਕਲ ਕੇ ਸ਼ਿਵਚਰਨ ਨੇ ਮੁੰਬਈ 'ਚ ਆਪਣਾ ਕਾਰੋਬਾਰ ਖੜ੍ਹਾ ਕੀਤਾ। ਤਿੰਨੇ ਧੀਆਂ ਨੂੰ ਪੜ੍ਹਾਇਆ-ਲਿਖਾਇਆ ਤੇ ਕਾਬਲ ਬਣਾਇਆ ਪਰ ਬਾਪ ਇਨ੍ਹਾਂ ਨੂੰ ਏਨਾ ਕਾਬਲ ਨ੍ਹੀਂ ਬਣਾ ਸਕਿਆ ਕਿ ਉਹ ਓਸ ਸ਼ਖਸ ਦੇ ਜਾਂਦੀ ਵਾਰ ਦੇ ਮੇਲੇ ਈ ਕਰ ਲੈਣ ਜੀਹਨੇ ਤੁਹਾਡੇ ਲਈ ਸਭ ਕੁਝ ਕੀਤਾ ਸੀ।
ਕਾਰੋਬਾਰ ਬੰਦ ਹੋਣ ਕਰਕੇ ਜਦੋਂ ਸ਼ਿਵਚਰਨ ਆਪਣੀ ਪਤਨੀ ਨਾਲ਼ ਭਟਕ ਰਹੇ ਸਨ ਤਾਂ ਵੱਡੀ ਧੀ ਕੋਲ ਕੁਝ ਦਿਨ ਬਿਤਾਉਣ ਤੋਂ ਬਾਅਦ ਆਸ਼ਰਮ ਆ ਗਏ। ਡੇਢ ਕੂ ਵਰ੍ਹਾ ਪਹਿਲਾਂ ਜਦੋਂ ਸ਼ਿਵਚਰਨ ਦੀ ਪਤਨੀ ਚਲਾਣਾ ਕਰ ਗਈ ਤਾਂ ਧੀਆਂ ਉਦੋਂ ਵੀ ਨਹੀਂ ਸਨ ਆਈਆਂ।
ਸ਼ਿਵਚਰਨ ਤਾਂ ਆਖਰ ਸ਼ਿਵਚਰਨ ਸੀ। ਜਾਂਦਾ ਹੋਇਆ ਦੋ ਜ਼ਿੰਦਗੀਆਂ ਵੀ ਰੁਸ਼ਨਾ ਗਿਆ। ਆਪਣੀਆਂ ਅੱਖਾਂ ਵੀ ਦਾਨ ਕਰ ਗਿਆ ਸ਼ਿਵਚਰਨ। ਦੂਜਿਆਂ ਦੀ ਜ਼ਿੰਦਗੀ ਨੂੰ ਚਾਨਣ ਦੇਣ ਵਾਲ਼ੇ ਕਈ ਵਾਰ ਖੁਦ ਨ੍ਹੇਰਿਆਂ ਦਾ ਹੀ ਵਣਜ ਕਰਦੇ ਹਨ ।

05/08/2026

ਡਾਬਰ ਆਲਿਆਂ ਦਾ ਡੱਬਾ......
ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਡਾਬਰ ਦੇ ਕੁਝ ਉਤਪਾਦਾਂ ਨੂੰ ਵਿਕਰੀ ਤੋਂ ਰੋਕ ਦਿੱਤਾ ਹੈ ਤੇ ਪੰਦਰ੍ਹਾਂ ਦਿਨਾਂ 'ਚ ਰੀਪੋਰਟ ਮੰਗੀ ਹੈ। ਇਹ ਕਾਰਵਾਈ 100% ਸ਼ੁੱਧ, 100% ਕੁਦਰਤੀ, 100% ਗਰੰਟੇਡ ਵਰਗਿਆਂ ਦਾਅਵਿਆਂ ਦੇ ਚਲਦਿਆਂ ਕੀਤੀ ਗਈ ਹੈ। ਜਿਹੜੇ ਉਤਪਾਦ ਕਾਰਵਾਈ ਦੀ ਜ਼ਦ 'ਚ ਆਏ ਹਨ, ਉਹ ਹੇਠ ਲਿਖੇ ਨੇ ;
- ਡਾਬਰ ਸ਼ਹਿਦ
- ਡਾਬਰ ਗਾਂ ਦਾ ਘਿਉ
- ਡਾਬਰ ਨਾਰੀਅਲ ਪਾਣੀ
- ਡਾਬਰ ਸੇਬ ਦਾ ਸਿਰਕਾ
- ਡਾਬਰ ਤਿਲ ਦਾ ਤੇਲ
- ਡਾਬਰ ਕੁਦਰਤੀ ਸੇਬ ਦਾ ਸਿਰਕਾ
- ਡਾਬਰ ਨਾਰੀਅਲ ਤੇਲ
ਜਿਕਰਯੋਗ ਹੈ ਡਾਬਰ ਦੀ ਨੀਂਹ ਐੱਸ.ਕੇ. ਬਰਮਨ ਨੇ 1894 ਵਿੱਚ ਰੱਖੀ ਸੀ। ਡਾਬਰ 'ਤੇ ਡਿੱਗੀ ਗਾਜ਼ ਕਰਕੇ ਇਸ ਦਾ ਸ਼ੇਅਰ ਵੀ ਕੱਲ੍ਹ ਡਿੱਗ ਪਿਆ। ਵੈਸੇ ਇਸ ਦੀ ਅਜੇ ਵੀ ਮਾਰਕਿਟ ਕੈਪੀਟਲ ਵੀ ਤਿਲਕ ਕੇ 71,880 ਕਰੋੜ 'ਤੇ ਆ ਗਈ।

   #ਪੰਜਾਬ
05/08/2026

#ਪੰਜਾਬ

05/08/2026

"ਮੈਂ ਚਾਰ ਦਿਨ ਪਹਿਲਾਂ ਚਲਾ ਜਾਵਾਂਗਾ, ਤੁਸੀਂ ਪਿੱਛੋਂ ਆ ਜਾਣਾ"

ਸਾਲ 1979 ਵਿੱਚ ਜਦੋਂ ਭਾਈ ਗੁਰਜੀਤ ਸਿੰਘ ਜੀ ਸਿੱਖ ਸਟੂਡੈਂਟਸ ਫੈ/ਡ/ਰੇ/ਸ਼ਨ ਦੇ ਕਾਰਜਾਂ ਲਈ ਘਰੋਂ ਨਿਕਲੇ, ਤਾਂ ਉਨ੍ਹਾਂ ਨੇ ਮੁੜ ਕਦੇ ਘਰ ਪੈਰ ਨਹੀਂ ਪਾਇਆ। ਪਿੰਡ ਇੱਕ-ਦੋ ਵਾਰ ਆਏ, ਪਰ ਆਪਣੇ ਪ੍ਰਣ ਮੁਤਾਬਕ ਘਰ ਦੇ ਅੰਦਰ ਨਹੀਂ ਵੜੇ। ਇੱਕ ਵਾਰ ਆਪਣੇ ਬਾਪੂ ਜੀ ਨੂੰ ਖੇਤਾਂ ਵਿੱਚ 'ਨਿਆਈਂ ਵਾਲੀ ਮੋਟਰ' 'ਤੇ ਮਿਲੇ ਅਤੇ ਇੱਕ ਵਾਰ ਸ. ਹਰੀ ਸਿੰਘ ਸਰਪੰਚ ਦੇ ਘਰ ਮੁਲਾਕਾਤ ਹੋਈ।

ਜਦੋਂ ਸੰਘਰਸ਼ ਬਹੁਤ ਕਠਿਨ ਦੌਰ ਵਿੱਚੋਂ ਲੰਘ ਰਿਹਾ ਸੀ, ਤਾਂ ਪਰਿਵਾਰ ਦੇ ਫ਼ਿਕਰ ਨੂੰ ਦੇਖਦਿਆਂ ਸ. ਮਹਿੰਦਰ ਸਿੰਘ ਸਰਪੰਚ ਨੇ ਭਾਈ ਸਾਹਿਬ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਆਖਿਆ ਕਿ ਅਸੀਂ ਰਿ/ਸ਼/ਵਤ (ਪੈਸੇ) ਦੇ ਕੇ ਪੁਲਿਸ ਵਾਲਾ ਮਸਲਾ ਹੱਲ ਕਰਵਾ ਲੈਂਦੇ ਹਾਂ, ਤੈਨੂੰ ਹੁਣ ਬੈਠ ਜਾਣਾ ਚਾਹੀਦਾ ਹੈ ਜਾਂ ਬਾਹਰ ਨਿਕਲ ਜਾਣਾ ਚਾਹੀਦਾ ਹੈ।

ਉਸ ਵੇਲੇ ਇਸ ਅਣਖੀਲੇ ਯੋਧੇ ਨੇ ਜੋ ਜਵਾਬ ਦਿੱਤਾ, ਉਹ ਸੁਣ ਕੇ ਅੱਜ ਵੀ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਭਾਈ ਗੁਰਜੀਤ ਸਿੰਘ ਨੇ ਆਖਿਆ:

"ਬਾਈ, ਕਿਹੜੀਆਂ ਗੱਲਾਂ ਕਰਦਾ? ਮੈਂ ਚਾਰ ਦਿਨ ਪਹਿਲਾਂ ਚਲਾ ਜਾਵਾਂਗਾ, ਤੁਸੀਂ ਪਿੱਛੋਂ ਆ ਜਾਣਾ... ਇੱਕ ਦਿਨ ਮਰ/ਨਾ ਤਾਂ ਸਾਰਿਆਂ ਨੇ ਹੀ ਹੈ।"

ਸੇਅਰ ਜਰੂਰ ਕਰਿਆ ਕਰੋ ਆਪਣੀ ਕੌਮ ਲਈ ਸਹੀਦ ਹੋਏ ਯੋਧਿਆ ਨੂੰ 🙏

#ਪੰਜਾਬ

03/08/2026

Golgappe

02/08/2026
02/08/2026

Sorry baby

Address

Chandigarh

Website

Alerts

Be the first to know and let us send you an email when Mandeep Kaur posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed Cinema?

Share